Index
ਇਕ ਸਤਿਸੰਗ ਸਮਾਰੋਹ ਵਿੱਚ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਫਰਮਾਇਆ ਕਿ

ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਫਰਮਾਇਆ Nirankari Vichar In Punjabi ਕਿ ਹੁਣੇ ਸਤਿਸੰਗ ਵਿੱਚ ਸਾਰੇ ਮਹਾਤਮਾਵਾਂ ਦੀ ਜੋ ਬਾਣੀ ਸੁਣੀ, ਉਹੀ ਯੁੱਗਾਂ-ਯੁੱਗਾਂ ਤੋਂ ਸੱਚ ਹੈ, ਹਰੇਕ ਸਤਿਸੰਗ ਵਿੱਚ ਸਾਨੂੰ ਇਹੀ ਇੱਕ ਸੱਚ ਦਾ ਪਾਠ ਪੜਾਇਆ ਜਾਂਦਾ ਹੈ। ਸਾਨੂੰ ਹਰੇਕ ਦਿਨ ਨਵੀਂ ਚੀਜ਼ ਜਾਣਨ ਦੀ ਲੋੜ ਨਹੀਂ ਹੁੰਦੀ, ਬਲਕਿ ਸਹੀ ਸਮੇਂ ਤੇ ਸਹੀ ਚੀਜ਼ ਜਾਣਨ ਦੀ ਲੋੜ ਹੁੰਦੀ ਹੈ। ਅੰਗ੍ਰੇਜ਼ੀ ਭਾਸ਼ਾ ਦੀ ਇੱਕ ਕਹਾਵਤ ਵੀ ਹੈ ਕਿ :-
Information does not need to be new, but it has to be timely.
ਮਨੁੱਖੀ ਤਨ ਪ੍ਰਭੂ ਪ੍ਰਾਪਤੀ ਲਈ ਮਿਲਿਆ ਹੈ | Nirankari Vichar
ਆਪਣੇ ਜੀਵਨ ਕਾਲ ਵਿੱਚ ਸਾਨੂੰ ਇਹ ਪਤਾ ਲੱਗਾ ਕਿ, Nirankari Vichar In Punjabi ਮਨੁੱਖੀ ਤਨ ਪ੍ਰਭੂ ਪ੍ਰਾਪਤੀ ਲਈ ਮਿਲਿਆ ਹੈ ਅਤੇ ਇਹ ਕਾਰਜ ਮਨੁੱਖੀ ਜੋਨੀ ਵਿੱਚ ਹੀ ਸੰਭਵ ਹੈ। ਆਪਣੀ ਪਹਿਚਾਨ ਪ੍ਰਮਾਤਮਾ ਦੀ ਪਹਿਚਾਨ ਰਾਹੀਂ ਹੀ ਕੀਤੀ ਜਾ ਸਕਦੀ ਹੈ ਜਦਕਿ ਜੀਵਨ ਸਮਾਪਤ ਹੋਣ ਦੇ ਬਾਦ ਇਹ ਕਾਰਜ ਸੰਭਵ ਨਹੀਂ ਹੈ। ਅਸੀਂ ਬੱਚੇ, ਬੁੱਢੇ, ਜਵਾਨ ਜਿਸ ਵੀ ਉਮਰ ਦੇ ਹੋਈਏ, ਅਸੀਂ ਇਹ ਕਾਰਜ ਅਰਥਾਤ ਪ੍ਰਭੂ ਪ੍ਰਾਪਤੀ ਦੇ ਬਾਦ ਭਗਤੀ ਸ਼ੁਰੂ ਕਰਨੀ ਹੈ। ਅਜਿਹਾ ਨਹੀਂ ਕਿ ਅਸੀਂ ਇਸ ਕਾਰਜ ਨੂੰ ਪਹਿਲ ਦੇ ਕੇ ਫਿਰ ਬਾਕੀ ਜ਼ਿੰਮੇਵਾਰੀਆਂ ਦੇ ਕੰਮ ਨਹੀਂ ਕਰ ਸਕਾਂਗੇ, ਬਲਕਿ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹੋਏ ਭਗਤੀ ਕਰਨਾ ਵੀ ਸੰਭਵ ਹੋ ਜਾਂਦਾ ਹੈ। ਕਿਉਂਕਿ ਨਿਰੰਕਾਰ ਦਾ ਅਹਿਸਾਸ ਹਰ ਪਲ ਸਾਡੀਆਂ ਸਾਹਾਂ ਦੇ ਨਾਲ ਬਣਿਆ ਰਹਿੰਦਾ ਹੈ।
ਨਿਰੰਕਾਰ ਵੀ ਸਾਡੇ ਤੇ ਨਜ਼ਰ ਰੱਖਦਾ ਹੈ | Nirankari Rehmatein
ਜਿਵੇਂ ਸਕੂਲ ਦੇ ਅਧਿਆਪਕ ਬੱਚਿਆਂ ਨੂੰ ਖਾਲੀ ਇੱਕ ਘੰਟਾ (free period) ਦਿੰਦਾ ਹੈ ਕਿ ਇਸ ਵਿੱਚ ਬੱਚੇ ਆਪਣੇ ਮਨ ਦੇ ਕੰਮ ਕਰ ਲੈਣ, ਪਰ ਉਸ ਸਮੇਂ ਵੀ ਅਧਿਆਪਕ ਜਮਾਤ ਤੋਂ ਬਾਹਰ ਨਹੀਂ ਜਾਂਦਾ, ਉਹ ਜਮਾਤ ਵਿੱਚ ਬਹਿ ਕੇ ਬੱਚਿਆਂ ਤੇ ਨਿਗਰਾਨੀ ਰੱਖਦਾ ਹੈ ਕਿ ਬੱਚੇ ਆਪਸ ਵਿੱਚ ਲੜਾਈ ਨਾ ਕਰਨ। ਨਿਰੰਕਾਰੀ ਵੀਚਾਰ ਪੰਜਾਬੀ ਵਿੱਚ ਠੀਕ ਇਸੇ ਤਰ੍ਹਾਂ ਹੀ ਨਿਰੰਕਾਰ ਵੀ ਸਾਡੇ ਤੇ ਨਜ਼ਰ ਰੱਖਦਾ ਹੈ।
ਸਤਿਸੰਗ Satsang ਵਿੱਚ ਆ ਕੇ ਸਾਡੀ ਸੁਮੱਤ ਜਾਗਦੀ ਹੈ | Nirankari Satsang in Punjabi
ਸਤਿਸੰਗ ਵਿੱਚ ਮਹਾਤਮਾ ਕਹਿੰਦੇ ਹਨ ਕਿ ਜਦ ਸਾਨੂੰ ਨਿਰੰਕਾਰ ਦਾ ਅਹਿਸਾਸ ਹੋ ਗਿਆ ਤਾਂ ਸੇਵਾ, ਸਿਮਰਨ, ਸਤਿਸੰਗ ਤੇ ਐਨਾ ਕੇਂਦਰਿਤ ਕਿਉਂ ਹੋਣਾ? ਅਸੀਂ ਜਦ ਵੀ ਸਤਿਸੰਗ ਆਉਂਦੇ ਹਾਂ ਤਾਂ ਮਹਾਤਮਾਵਾਂ ਦੀ ਬਾਣੀ ਸੁਣ ਕੇ ਸਾਨੂੰ ਪਤਾ ਲੱਗਦਾ ਹੈ ਕਿ ਸਾਡਾ ਜੀਵਨ ਕਿਹੋ ਜਿਹਾ ਹੈ ਅਤੇ ਅਸੀਂ ਕਿਥੇ ਖੜੇ ਹਾਂ? ਕੀ ਅਸੀਂ ਮਹਾਤਮਾਵਾਂ ਦਾ ਸਤਿਕਾਰ ਕਰ ਰਹੇ ਹਾਂ? ਕੀ ਅਸੀਂ ਆਪਣੇ ਜੀਵਨ ਵਿੱਚ ਪਿਆਰ ਨੂੰ ਅਹਿਮੀਅਤ ਦਿੱਤੀ ਹੈ? ਜਾਂ ਕਿਸੇ ਲੋਭ-ਲਾਲਚ ਵਿੱਚ ਹੀ ਫਸ ਕੇ ਜੀਵਨ ਜੀਅ ਰਹੇ ਹਾਂ। Nirankari Vichar In Punjabi ਸਤਿਸੰਗ ਵਿੱਚ ਆ ਕੇ ਸਾਡੀ ਸੁਮੱਤ ਜਾਗਦੀ ਹੈ, ਸਤਿਸੰਗ ਸੱਚ ਦੀ ਰਾਹ ਤੇ ਚੱਲਣ ਲਈ ਸਾਡਾ ਮਾਰਗ-ਦਰਸ਼ਨ ਕਰਦਾ ਹੈ।
ਸਾਨੂੰ ਖੁਦ ਤੇ ਕੇਂਦਰਿਤ ਹੁੰਦੇ ਹੋਏ ਆਪਣੇ ਆਪ ਦਾ ਸੁਧਾਰ ਕਰਨਾ ਹੈ
ਨਿਰੰਕਾਰ ਦੀ ਗਹਿਰਾਈ ਤੱਕ ਜਾਣਾ ਤਾਂ ਮਨੁੱਖ ਦੇ ਦਿਮਾਗ ਲਈ ਸੰਭਵ ਨਹੀਂ ਹੈ ਪਰ ਹਿਰਦੇ ਵਿੱਚ ਇਸ ਵਿਸ਼ਾਲ ਨਿਰੰਕਾਰ ਨੂੰ ਵਸਾਇਆ ਜਾ ਸਕਦਾ ਹੈ। ਅਸੀਂ ਨਿਰੰਕਾਰ ਨੂੰ ਦਿਲ ਵਿੱਚ ਵਸਾ ਕੇ ਹਰ ਇਕ ਕਰਨਾ ਹੈ। ਆਦਰ-ਸਤਿਕਾਰ ਸਾਡੇ ਮਨ ਵਿਚ ਕਦੇ ਸਥਿਰਤਾ ਅਤੇ ਕਦੇ ਉਥਲ ਪੁਥਲ ਹੋ ਜਾਂਦੀ ਹੈ। ਕਦੇ ਕਿਸੇ ਦੇ ਪ੍ਰਤੀ ਕਰੁਣਾ, ਦਇਆ ਤਾਂ ਕਦੇ ਕਿਸੇ ਦੇ ਪ੍ਰਤੀ ਈਰਖਾ ਦਾ ਭਾਵ ਪੈਦਾ ਹੋ ਜਾਂਦਾ ਹੈ। ਕਿਹਾ ਵੀ ਗਿਆ ਹੈ ਕਿ ਮਨ ਕੇ ਹਾਰੇ ਹਾਰ ਹੈ, ਮਨ ਕੇ ਜੀਤੇ ਜੀਤ ਅਰਥਾਤ ਜਦ ਅਸੀਂ ਆਪਣੇ ਮਨ ਤੇ ਜਿੱਤ ਹਾਸਿਲ ਕਰ ਲੈਂਦੇ ਹਾਂ ਤਾਂ ਅਸੀਂ ਸਾਰੇ ਸੰਸਾਰ ਨੂੰ ਜਿੱਤ ਸਕਦੇ ਹਾਂ। Nirankari Vichar In Punjabi ਸਾਨੂੰ ਖੁਦ ਤੇ ਕੇਂਦਰਿਤ ਹੁੰਦੇ ਹੋਏ ਆਪਣੇ ਆਪ ਦਾ ਸੁਧਾਰ ਕਰਨਾ ਹੈ ਅਤੇ ਇਹ ਤਦੇ ਸੰਭਵ ਹੈ ਜਦ ਸਾਨੂੰ ਨਿਰੰਕਾਰ ਦਾ ਅਹਿਸਾਸ ਰਹੇ।
ਪ੍ਰਮਾਤਮਾ (God) ਨਾਲ ਕੀਤੀ ਗਈ ਪ੍ਰੇਮਾ-ਭਗਤੀ ਹੀ ਸਰਵਸ੍ਰੇਸ਼ਠ ਹੈ।
ਜਦ ਤਕ ਪ੍ਰਮਾਤਮਾ ਸਾਡੇ ਹਿਰਦੇ ਵਿੱਚ ਹੈ ਤਾਂ ਆਨੰਦ ਹੈ, ਵਰਨਾ ਅਸੀਂ ਮਨਮੌਤ ਵੱਲ ਵਧਣ ਲੱਗਦੇ ਹਾਂ। ਜਿਸ ਤਰ੍ਹਾਂ ਬਲੱਬ ਨਾਲ ਰਾਨੀ ਹੁੰਦੀ ਹੈ ਪਿੰਡ ਬਿਜਲੀ ਦੇ ਨਾ ਰਹਿਣ ਤੇ ਇੱਕ ਪਲ ਵਿੱਚ ਹਨ੍ਹੇਰਾ ਹੋ ਜਾਂਦਾ ਹੈ, ਇੰਝ ਹੀ ਜਿਸ ਪਲ ਅਸੀਂ ਨਿਰੰਕਾਰ ਨੂੰ ਭੁੱਲ ਗਏ ਤਾਂ ਸਾਰੀ ਨਕਾਰਾਤਮਕਤਾ ਸਾਡੇ ਦੇ ਹਾਵੀ ਹੋ ਜਾਂਦੀ ਹੈ। ਸਾਨੂੰ ਹਰ ਸਮੇਂ ਨਿਰੰਕਾਰ ਤੇ ਆਪਣੇ ਮਨ ਨੂੰ ਕੇਂਦਰਿਤ ਕਰਕੇ ਰੱਖਣਾ ਹੈ, ਤਦ ਹੀ ਮਨ ਵਿੱਚ ਸੇਵਾ, ਸਮਰਪਣ ਦਾ ਭਾਵ ਆਉਂਦਾ ਹੈ ਅਤੇ ਸਮਰਪਿਤ ਭਾਵ ਨਾਲ ਸਿਮਰਨ ਵੀ ਹੁੰਦਾ ਹੈ। Sant Nirankari Mission ਤਦੇ ਇਸ ਮਨ ਵਿੱਚ ਪੂਰੇ ਵਿਸ਼ਵ ਦੇ ਭਲੇ ਦੀ ਪ੍ਰਾਰਥਨਾ ਹੁੰਦੀ ਹੈ। [ Nirankari Vichar In Punjabi | ਨਿਰੰਕਾਰੀ ਵੀਚਾਰ ਪੰਜਾਬੀ ਵਿੱਚ ] ਪ੍ਰਭੂ ਦੇ ਅਹਿਸਾਸ ਵਿੱਚ ਰਹਿੰਦੇ ਹੋਏ ਹੀ ਭਗਤੀ ਹੁੰਦੀ ਹੈ ਵਰਨਾ ਸਭ ਕੁੱਝ ਇੱਕ ਰਿਵਾਜ਼ ਬਣ ਕੇ ਰਹਿ ਜਾਂਦਾ ਹੈ। ਪ੍ਰਮਾਤਮਾ ਨਾਲ ਕੀਤੀ ਗਈ ਪ੍ਰੇਮਾ-ਭਗਤੀ ਹੀ ਸਰਵਸ੍ਰੇਸ਼ਠ ਹੈ।